December 8, 2022 2:59 pm

Breaking
ਸੰਤ ਗੁਰਮੇਲ ਸਿੰਘ ਜੀ ਦੀ ਅੱਠਵੀਂ ਸਲਾਨਾਂ ਬਰਸੀ ਤੇ ਦੂਜਾ ਵਿਸ਼ਾਲ ਖ਼ੂਨਦਾਨ ਕੈਪ ਲਗਾਇਆ।ਜ਼ਿਲ੍ਹਾ ਪ੍ਰਧਾਨ ਅਜੈ ਮੰਗੂਪੁਰ ਨੇ ਪਿੰਡ- ਚਾਂਦਪੁਰ ਰੁੜਕੀ ਵਿਖੇ ਗੁਰੂਦੁਆਰਾ ਸਾਹਿਬ ਧੰਨ – ਧੰਨ ਬਾਬਾ ਗੁਰਦਿੱਤਾ ਜੀ ਦੇ ਮੱਥਾ ਟੇਕਿਆ। ਪਿੰਡ- ਮਾਲੇਵਾਲ ਵਿਖੇ ਸਿੱਧ ਬਾਬਾ ਜੰਮੂ ਜੀਤ ਅਤੇ ਬ੍ਰਹਮਸਰੋਵਰ ਭੂਰੀਵਾਲੇ ਧਾਮ ਵਿਖੇ ਨਤਮਸਤਕ ਹੋਏ ਅਜੈ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ।ਕਾਂਗਰਸ ਵੱਲੋਂ ਅਜੈ ਮੰਗੂਪੁਰ ਨੂੰ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ।ਡੇਂਗੂ ਤੋਂ ਬਚਾਅ ਲਈ ਇਲਾਜ ਨਾਲੋਂ ਪੑਹੇਜ਼ ਜ਼ਿਆਦਾ ਬਿਹਤਰ : ਡਾ. ਮਾਨਸਾਬਕਾ ਵਿਧਾਇਕ ਨੇ ਕੀਤਾ ਸੜਕ ਦਾ ਉਦਘਾਟਨ ਆਮ ਆਦਮੀ ਸਰਕਾਰ ਦੇ ਫੋਕੇ ਇਸ਼ਤਿਹਾਰ ਬਾਜੀ ਤੱਕ ਸੀਮਿਤ।ਸਾਂਝੀਵਾਲਤਾ ਯਾਤਰਾ ਦਾ ਬਲਾਚੌਰ ਪੁੱਜਣ ਤੇ ਹੋਇਆ ਭਰਵਾਂ ਸਵਾਗਤ ਕੀਤੀ ਗਈ ਫੁੱਲਾਂ ਦੀ ਵਰਖਾਕੱਲ੍ਹ ਬਿਜਲੀ ਬੰਦ ਰਹੇਗੀ:ਸਿਵਲ ਹਸਪਤਾਲ ਬਲਾਚੌਰ ਵਿਖੇ ਦੰਦਾਂ ਦੇ 34ਵੇਂ ਪੰਦਰਵਾਡ਼ੇ ਦੀ ਸ਼ੁਰੂਆਤ ਜ਼ਰੂਰਤਮੰਦ ਲੋਕਾਂ ਨੂੰ ਦੰਦਾਂ ਦੇ ਸੈੱਟ ਮੁਫ਼ਤ ਲਗਾਏ ਜਾਣਗੇ : ਡਾ. ਮਾਨਆਪ ਸਰਕਾਰ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਅਧਿਆਪਕਾਂ ਲਈ ਵਰਤੀ ਗਈ ਸ਼ਬਦਾਵਲੀ ਦੀ ਮੁਆਫ਼ੀ ਮੰਗੀ ਜਾਵੇ -ਅਜੈ ਮੰਗੂਪੁਰ

ਸ਼ਹੀਦ ਭਗਤ ਸਿੰਘਨਗਰ ਜ਼ਿਲ੍ਹਾਜ਼ਿਲ੍ਹਾਦੇਸ਼ਨਵਾਂਸ਼ਹਿਰਪੰਜਾਬਬਲਾਚੌਰਰਾਜਨੀਤੀ

ਸਿਮਰਨਜੀਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਬਾਰੇ ਦਿੱਤਾ ਬਿਆਨ ਸ਼ਰਮਨਾਕ: ਚੌਧਰੀ ਦਰਸ਼ਨ ਲਾਲ ਮੰਗੂਪੁਰ

ਸਿਮਰਨਜੀਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਬਾਰੇ ਦਿੱਤਾ ਬਿਆਨ ਸ਼ਰਮਨਾਕ: ਚੌਧਰੀ ਦਰਸ਼ਨ ਲਾਲ ਮੰਗੂਪੁਰ 

ਬਲਾਚੌਰ(ਬਿਉਰੋ ਰਿਪੋਰਟ) ਹਲਕਾ ਬਲਾਚੌਰ ਤੋ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਇਕ ਪ੍ਰੈਸ ਕਾਨਫਰੰਸ ਰਾਹੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ‘ਅੱਤਵਾਦੀ’ ਕਹਿਣ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ।

ਸਿਮਰਨਜੀਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਬਾਰੇ ਦਿੱਤਾ ਬਿਆਨ ਸ਼ਰਮਨਾਕ: ਚੌਧਰੀ ਦਰਸ਼ਨ ਲਾਲ ਮੰਗੂਪੁਰ

ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਬਾਰੇ ਦਿੱਤਾ ਬਿਆਨ ਸ਼ਰਮਨਾਕ ਤੇ ਕਰੋੜਾਂ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਬਿਆਨ ਹੈ, ਅਸੀਂ ਇਸਦੀ ਸਖਤ ਸ਼ਬਦਾਂ ‘ਚ ਨਿੰਦਾ ਕਰਦੇ ਹਾਂ।ਮੰਗੂਪੁਰ ਨੇ ਕਿਹਾ ਕਿ ਪਿੱਛਲੇ ਕਾਫੀ ਦਿਨਾਂ ਤੋਂ ਸਿਮਰਨਜੀਤ ਸਿੰਘ ਮਾਨ ਅਜਿਹਿਆਂ ਬਿਆਨਬਾਜ਼ੀਆਂ ਕਰ ਰਹੇ ਹਨ, ਜਿਸ ਨਾਲ ਦੇਸ਼ਾਂ-ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਵੱਲੋਂ ਬਾਰ-ਬਾਰ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ, ਜੋ ਕਿ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਭਗਤ ਸਿੰਘ ਦੀ ਵਿਚਾਰਧਾਰਾ ਲੋਕਾਂ ਅੱਗੇ ਰੱਖਣੀ ਚਾਹੀਦੀ ਹੈ, ਉਹ ਕ੍ਰਾਂਤੀ ਦੇ ਪ੍ਰਤੀਕ ਸਨ। ਇਸ ਗੱਲ ਦਾ ਪ੍ਰਮਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਅੰਤਿਮ ਲੈਟਰ ‘ਚ ਵੀ ਮਿਲਦਾ ਹੈ।ਮੰਗੂਪੁਰ ਨੇ ਕਿਹਾ ਕਿ ਭਗਤ ਸਿੰਘ ਦੀ ਸ਼ਹੀਦੀ ਤੋਂ ਬਾਅਦ ਲੋਕਾਂ ‘ਚ ਅਕ੍ਰੋਸ਼ ਪੈਦਾ ਹੋਇਆ ਤੇ ਦੇਸ਼ ਆਜ਼ਾਦ ਹੋਇਆ। ਜਿਸ ਤੋਂ ਬਾਅਦ ਸਰਕਾਰਾਂ ਤੇ ਪਾਰਲੀਮੈਂਟਾਂ ਬਣੀਆਂ ਤੇ ਲੋਕਾਂ ਨੂੰ ਵੋਟਾਂ ਪਾਉਣ ਦਾ ਹੱਕ ਮਿਲਿਆ। ਜਿਹੜਿਆਂ ਵੋਟਾਂ ਨਾਲ ਅੱਜ ਸਿਮਰਨਜੀਤ ਸਿੰਘ ਮਾਨ ਐਮ.ਪੀ. ਬਣੇ ਹਨ, ਅੱਜ ਉਸੇ ਵਿਅਕਤੀ ਨੂੰ ਅੱਤਵਾਦੀ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਭਗਤ ਸਿੰਘ ਪੰਜਾਬ ਦੇ ਨੌਜਵਾਨਾਂ ਦਾ ਆਈਡਲ ਹਨ, ਤੇ ਉਦਮ ਸਿੰਘ ਜਿਨ੍ਹਾਂ ਨੇ ਲੰਡਨ ਜਾ ਕੇ ਬਦਲਾ ਲਿਆ, ਉਹ ਵੀ ਭਗਤ ਸਿੰਘ ਤੋਂ ਹੀ ਇੰਸਪਾਇਰ ਸੀ। ਉਨ੍ਹਾਂ ਕਿਹਾ ਕਿ ਅੱਜ ਜੋ ਅਸੀਂ ਆਜ਼ਾਦ ਦੇਸ਼ ‘ਚ ਸਾਹ ਲੈ ਰਹੇ ਹਾਂ ਉਹ ਇਨ੍ਹਾਂ ਦੀ ਹੀ ਦੇਨ ਹੈ ਤੇ ਅਸੀਂ ਉਨ੍ਹਾਂ ਨੂੰ ਹੀ ਅੱਤਵਾਦੀ ਦੱਸ ਰਹੇ ਹਾਂ।ਮੰਗੂਪੁਰ ਨੇ ਕਿਹਾ ਕਿ ਕਾਂਗਰਸ ਪਾਰਟੀ ਇਕ ਲੋਕਤੰਤਰਿਕ ਅਤੇ ਧਰਮ-ਨਿਰਪੱਖ ਪਾਰਟੀ ਹੈ। ਸਿਮਰਨਜੀਤ ਸਿੰਘ ਮਾਨ ਨੂੰ ਸ਼ਹੀਦ ਭਗਤ ਸਿੰਘ ਦਾ ਨਿਰਾਦਰ ਕਰਨ ‘ਤੇ ਮੁਆਫੀ ਮੰਗਣੀ ਚਾਹੀਦੀ ਹੈ, ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪਹੁੰਚਾਉਣ ਲਈ ਸਿਮਰਨਜੀਤ ਸਿੰਘ ਮਾਨ ਵਿਰੁੱਧ ਕਾਨੂੰਨੀ ਤੌਰ ‘ਤੇ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ।

Related Articles

Leave a Reply

Your email address will not be published. Required fields are marked *

Check Also
Close