December 8, 2022 3:33 pm

Breaking
ਸੰਤ ਗੁਰਮੇਲ ਸਿੰਘ ਜੀ ਦੀ ਅੱਠਵੀਂ ਸਲਾਨਾਂ ਬਰਸੀ ਤੇ ਦੂਜਾ ਵਿਸ਼ਾਲ ਖ਼ੂਨਦਾਨ ਕੈਪ ਲਗਾਇਆ।ਜ਼ਿਲ੍ਹਾ ਪ੍ਰਧਾਨ ਅਜੈ ਮੰਗੂਪੁਰ ਨੇ ਪਿੰਡ- ਚਾਂਦਪੁਰ ਰੁੜਕੀ ਵਿਖੇ ਗੁਰੂਦੁਆਰਾ ਸਾਹਿਬ ਧੰਨ – ਧੰਨ ਬਾਬਾ ਗੁਰਦਿੱਤਾ ਜੀ ਦੇ ਮੱਥਾ ਟੇਕਿਆ। ਪਿੰਡ- ਮਾਲੇਵਾਲ ਵਿਖੇ ਸਿੱਧ ਬਾਬਾ ਜੰਮੂ ਜੀਤ ਅਤੇ ਬ੍ਰਹਮਸਰੋਵਰ ਭੂਰੀਵਾਲੇ ਧਾਮ ਵਿਖੇ ਨਤਮਸਤਕ ਹੋਏ ਅਜੈ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ।ਕਾਂਗਰਸ ਵੱਲੋਂ ਅਜੈ ਮੰਗੂਪੁਰ ਨੂੰ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ।ਡੇਂਗੂ ਤੋਂ ਬਚਾਅ ਲਈ ਇਲਾਜ ਨਾਲੋਂ ਪੑਹੇਜ਼ ਜ਼ਿਆਦਾ ਬਿਹਤਰ : ਡਾ. ਮਾਨਸਾਬਕਾ ਵਿਧਾਇਕ ਨੇ ਕੀਤਾ ਸੜਕ ਦਾ ਉਦਘਾਟਨ ਆਮ ਆਦਮੀ ਸਰਕਾਰ ਦੇ ਫੋਕੇ ਇਸ਼ਤਿਹਾਰ ਬਾਜੀ ਤੱਕ ਸੀਮਿਤ।ਸਾਂਝੀਵਾਲਤਾ ਯਾਤਰਾ ਦਾ ਬਲਾਚੌਰ ਪੁੱਜਣ ਤੇ ਹੋਇਆ ਭਰਵਾਂ ਸਵਾਗਤ ਕੀਤੀ ਗਈ ਫੁੱਲਾਂ ਦੀ ਵਰਖਾਕੱਲ੍ਹ ਬਿਜਲੀ ਬੰਦ ਰਹੇਗੀ:ਸਿਵਲ ਹਸਪਤਾਲ ਬਲਾਚੌਰ ਵਿਖੇ ਦੰਦਾਂ ਦੇ 34ਵੇਂ ਪੰਦਰਵਾਡ਼ੇ ਦੀ ਸ਼ੁਰੂਆਤ ਜ਼ਰੂਰਤਮੰਦ ਲੋਕਾਂ ਨੂੰ ਦੰਦਾਂ ਦੇ ਸੈੱਟ ਮੁਫ਼ਤ ਲਗਾਏ ਜਾਣਗੇ : ਡਾ. ਮਾਨਆਪ ਸਰਕਾਰ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਅਧਿਆਪਕਾਂ ਲਈ ਵਰਤੀ ਗਈ ਸ਼ਬਦਾਵਲੀ ਦੀ ਮੁਆਫ਼ੀ ਮੰਗੀ ਜਾਵੇ -ਅਜੈ ਮੰਗੂਪੁਰ

ਸ਼ਹੀਦ ਭਗਤ ਸਿੰਘਨਗਰ ਜ਼ਿਲ੍ਹਾਸੰਤੋਸ਼ ਕਟਾਰੀਆਕਿਸਾਨਕਿਸਾਨ ਆਗੂਖੇਤੀਜ਼ਿਲ੍ਹਾਦਾਣਾ ਮੰਡੀ ਬਲਾਚੌਰਨਵਾਂਸ਼ਹਿਰਪੰਜਾਬਬਲਾਚੌਰਰਾਜਨੀਤੀ

1 ਅਕਤੂਬਰ ਤੋਂ ਝੋਨੇ ਦੀ ਖਰੀਦ ਹੋਵੇਗੀ ਸ਼ੁਰੂ : ਸੰਤੋਸ਼ ਕਟਾਰੀਆ 

1 ਅਕਤੂਬਰ ਤੋਂ ਝੋਨੇ ਦੀ ਖਰੀਦ ਹੋਵੇਗੀ ਸ਼ੁਰੂ : ਸੰਤੋਸ਼ ਕਟਾਰੀਆ 

ਪੋਜੇਵਾਲ,21 ਸਤੰਬਰ (ਬਿਊਰੋ ਰਿਪੋਰਟ) ਝੋਨੇ ਦੀ ਖ਼ਰੀਦ ਲਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਪੰਜਾਬ ‘ਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਨੇ ਕਰਦਿਆਂ ਹੋਇਆਂ ਕਿਹਾ ਕਿ 1 ਅਕਤੂਬਰ ਤੋਂ ਖ਼ਰੀਦ ਪ੍ਰਕਿਰਿਆ ਦੀ ਹੋਵੇਗੀ ਸ਼ੁਰੂਆਤ ਹੋਵੇਗੀ।ਪੰਜਾਬ ਦੀਆਂ ਮੰਡੀਆਂ ‘ਚ 191 ਲੱਖ ਟਨ ਝੋਨਾ ਆਉਣ ਦੀ ਸੰਭਾਵਨਾ ਹੈ।

1 ਅਕਤੂਬਰ ਤੋਂ ਝੋਨੇ ਦੀ ਖਰੀਦ ਹੋਵੇਗੀ ਸ਼ੁਰੂ : ਸੰਤੋਸ਼ ਕਟਾਰੀਆ

ਅੰਨਦਾਤੇ ਦਾ ਇੱਕ-ਇੱਕ ਦਾਣਾ ਚੁੱਕਣ ਲਈ ਮਾਨ ਸਰਕਾਰ ਵਚਨਬੱਧ ਹੈ। ਸੰਤੋਸ਼ ਕਟਾਰੀਆ ਨੇ ਕਿਹਾ ਕਿ ਜੋ ਚਾਈਨਾ ਵਾਇਰਸ ਝੋਨੇ ਦੇ ਵਿੱਚ ਆਇਆ ਹੈ ਉਸ ਪ੍ਰਤੀ ਸਰਕਾਰ ਬਹੁਤ ਸੰਵੇਦਨਸ਼ੀਲ ਹੈ ਤੇ ਉਸ ਬਿਮਾਰੀ ਤੋਂ ਨਿਜਾਤ ਦਿਵਾਉਣ ਲਈ ਪ੍ਰਸ਼ਾਸਨ ਉਪਰਾਲੇ ਕਰ ਰਿਹਾ ਹੈ ਤੇ ਕਿਸਾਨਾਂ ਨੂੰ ਉਸਦੇ ਖਰਾਬੇ ਦਾ ਸਰਕਾਰ ਉੱਚਿਤ ਮੁਆਵਜ਼ਾ ਵੀ ਦੇਵੇਗੀ। ਪਰਾਲੀ ਦੀ ਸਾਂਭ-ਸੰਭਾਲ ਲਈ ਵੀ ਮਾਨ ਸਰਕਾਰ ਦੇ ਉਪਰਾਲੇ ਕਰ ਰਹੀ ਹੈ।ਪੰਜਾਬ ਵਿੱਚ ਬਲਾਕ ਪੱਧਰ ‘ਤੇ ਕਿਸਾਨਾਂ ਨੂੰ 1 ਲੱਖ 5 ਹਜ਼ਾਰ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ। ਬਾਇਓ ਗੈਸ ਪਲਾਂਟ ਵਿੱਚ ਪਰਾਲੀ ਦੀ ਵਰਤੋਂ ਸ਼ੁਰੂ ਕੀਤੀ ਜਾਵੇਗੀ। ਇੱਟਾਂ ਦੇ ਭੱਠਿਆਂ ਵਿੱਚ ਵੀ ਪਰਾਲੀ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਬੀਬੀ ਕਟਾਰੀਆ ਨੇ ਕਿਹਾ ਕਿ 10,000 ਮੁਲਾਜ਼ਮਾਂ ਦੀ ਤੈਨਾਤੀ ਸਮੇਤ ਸੂਬੇ ਭਰ ‘ਚ ਕੰਟਰੋਲ ਰੂਮ ਸਥਾਪਤ ਕੀਤੇ ਜਾਣਗੇ। ਕਿਸਾਨਾਂ ‘ਚ ਵਾਤਾਵਰਣ ਦੀ ਸੰਭਾਲ ਪ੍ਰਤੀ ਵੱਡੀ ਜਾਗਰੂਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਸੰਤੋਸ਼ ਕਟਾਰੀਆ ਨੇ ਕਿਹਾ ਕਿ ਆਓ ਆਪਣੀ ਜ਼ਿੰਮੇਵਾਰੀ ਨਿਭਾਈਏ-ਇਸ ਵਾਰ ਪਰਾਲ਼ੀ ਨੂੰ ਅੱਗ ਨਾ ਲਗਾਈਏ।

Related Articles

Leave a Reply

Your email address will not be published. Required fields are marked *

Check Also
Close