December 8, 2022 4:10 pm

Breaking
ਸੰਤ ਗੁਰਮੇਲ ਸਿੰਘ ਜੀ ਦੀ ਅੱਠਵੀਂ ਸਲਾਨਾਂ ਬਰਸੀ ਤੇ ਦੂਜਾ ਵਿਸ਼ਾਲ ਖ਼ੂਨਦਾਨ ਕੈਪ ਲਗਾਇਆ।ਜ਼ਿਲ੍ਹਾ ਪ੍ਰਧਾਨ ਅਜੈ ਮੰਗੂਪੁਰ ਨੇ ਪਿੰਡ- ਚਾਂਦਪੁਰ ਰੁੜਕੀ ਵਿਖੇ ਗੁਰੂਦੁਆਰਾ ਸਾਹਿਬ ਧੰਨ – ਧੰਨ ਬਾਬਾ ਗੁਰਦਿੱਤਾ ਜੀ ਦੇ ਮੱਥਾ ਟੇਕਿਆ। ਪਿੰਡ- ਮਾਲੇਵਾਲ ਵਿਖੇ ਸਿੱਧ ਬਾਬਾ ਜੰਮੂ ਜੀਤ ਅਤੇ ਬ੍ਰਹਮਸਰੋਵਰ ਭੂਰੀਵਾਲੇ ਧਾਮ ਵਿਖੇ ਨਤਮਸਤਕ ਹੋਏ ਅਜੈ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ।ਕਾਂਗਰਸ ਵੱਲੋਂ ਅਜੈ ਮੰਗੂਪੁਰ ਨੂੰ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ।ਡੇਂਗੂ ਤੋਂ ਬਚਾਅ ਲਈ ਇਲਾਜ ਨਾਲੋਂ ਪੑਹੇਜ਼ ਜ਼ਿਆਦਾ ਬਿਹਤਰ : ਡਾ. ਮਾਨਸਾਬਕਾ ਵਿਧਾਇਕ ਨੇ ਕੀਤਾ ਸੜਕ ਦਾ ਉਦਘਾਟਨ ਆਮ ਆਦਮੀ ਸਰਕਾਰ ਦੇ ਫੋਕੇ ਇਸ਼ਤਿਹਾਰ ਬਾਜੀ ਤੱਕ ਸੀਮਿਤ।ਸਾਂਝੀਵਾਲਤਾ ਯਾਤਰਾ ਦਾ ਬਲਾਚੌਰ ਪੁੱਜਣ ਤੇ ਹੋਇਆ ਭਰਵਾਂ ਸਵਾਗਤ ਕੀਤੀ ਗਈ ਫੁੱਲਾਂ ਦੀ ਵਰਖਾਕੱਲ੍ਹ ਬਿਜਲੀ ਬੰਦ ਰਹੇਗੀ:ਸਿਵਲ ਹਸਪਤਾਲ ਬਲਾਚੌਰ ਵਿਖੇ ਦੰਦਾਂ ਦੇ 34ਵੇਂ ਪੰਦਰਵਾਡ਼ੇ ਦੀ ਸ਼ੁਰੂਆਤ ਜ਼ਰੂਰਤਮੰਦ ਲੋਕਾਂ ਨੂੰ ਦੰਦਾਂ ਦੇ ਸੈੱਟ ਮੁਫ਼ਤ ਲਗਾਏ ਜਾਣਗੇ : ਡਾ. ਮਾਨਆਪ ਸਰਕਾਰ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਅਧਿਆਪਕਾਂ ਲਈ ਵਰਤੀ ਗਈ ਸ਼ਬਦਾਵਲੀ ਦੀ ਮੁਆਫ਼ੀ ਮੰਗੀ ਜਾਵੇ -ਅਜੈ ਮੰਗੂਪੁਰ

ਸ਼ਹੀਦ ਭਗਤ ਸਿੰਘਨਗਰ ਜ਼ਿਲ੍ਹਾਜ਼ਿਲ੍ਹਾਨਵਾਂਸ਼ਹਿਰਪੰਜਾਬਬਲਾਚੌਰ

ਮੈਡੀਕਲ ਪ੍ਰੈਕਟੀਸ਼ਨਰ ਨਸ਼ਿਆਂ ਦਾ  ਡਟ ਕੇ ਕਰਨ ਵਿਰੋਧ ਅਤੇ ਸਮਾਜ ਸੇਵਾ ਲਈ ਆਉਣ ਅੱਗੇ ……..ਸਰਬਜੀਤ ਸਿੰਘ

ਮੈਡੀਕਲ ਪ੍ਰੈਕਟੀਸ਼ਨਰ ਨਸ਼ਿਆਂ ਦਾ  ਡਟ ਕੇ ਕਰਨ ਵਿਰੋਧ ਅਤੇ ਸਮਾਜ ਸੇਵਾ ਲਈ ਆਉਣ ਅੱਗੇ ……..ਸਰਬਜੀਤ ਸਿੰਘ  

21 ਸਤੰਬਰ ( ਬਿਊਰੋ ਰਿਪੋਰਟ) ਬਲਾਚੌਰ ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295  ਬਲਾਕ  ਬਲਾਚੌਰ ਦੀ ਮਾਸਿਕ ਮੀਟਿੰਗ  ਡਾ. ਸਰਬਜੀਤ ਸਿੰਘ  ਦੀ ਪ੍ਰਧਾਨਗੀ ਹੇਠ ਹੋਈ  ਇਸ ਵਿੱਚ ਪਿਛਲੇ ਮਹੀਨੇ ਦੀਆਂ ਸਾਰੀਆਂ ਗਤੀਵਿਧੀਆਂ ਬਾਰੇ  ਵਿਸਥਾਰਪੂਰਵਕ  ਵਿਚਾਰ ਵਟਾਂਦਰਾ ਕੀਤਾ ਗਿਆ ਮੌਕੇ  ਤੇ ਡਾ. ਤਜਿੰਦਰ ਸਿੰਘ ਜੋਤ  ਨੇ ਦੱਸਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ  ਜ਼ਿਲ੍ਹੇ ਦੇ ਸਾਰੇ ਮੈਡੀਕਲ ਪ੍ਰੈਕਟੀਸ਼ਨਰਾ ਵਲੋ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ 115 ਜਨਮ ਦਿਨ 28 ਸਤੰਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮਨਾਇਆ ਜਾਵੇਗਾ ਆਪੇ ਉੱਥੇ ਹੀ ਕੇਕ ਕੱਟਣ ਦੀ ਰਸਮ ਅਦਾ ਕੀਤੀ ਜਾਵੇਗੀ  ।

ਮੈਡੀਕਲ ਪ੍ਰੈਕਟੀਸ਼ਨਰ ਨਸ਼ਿਆਂ ਦਾ  ਡਟ ਕੇ ਕਰਨ ਵਿਰੋਧ ਅਤੇ ਸਮਾਜ ਸੇਵਾ ਲਈ ਆਉਣ ਅੱਗੇ ……..ਸਰਬਜੀਤ ਸਿੰਘ

ਡਾ. ਦਿਲਦਾਰ ਸਿੰਘ ਚੇਅਰਮੈਨ ਵੱਲੋਂ ਆਪਣੇ ਸੰਬੋਧਨ ਵਿਚ ਆਖਿਆ ਕੋਈ ਵੀ ਮੈਂਬਰ ਜੇਕਰ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਵੇਚਦਾ ਹੈ ਤਾਂ ਉਹ ਖ਼ੁਦ ਜ਼ਿੰਮੇਵਾਰ ਹੋਵੇਗਾ , ਕਿਉਂਕਿ ਇਹ ਜਥੇਬੰਦੀ ਹਮੇਸ਼ਾਂ ਹੀ ਨਸ਼ਿਆਂ ਦੇ ਖ਼ਿਲਾਫ਼ ਡਟ ਕੇ ਪਹਿਰਾ ਦਿੰਦੀ ਆ ਰਹੀ ਹੈ , ਸਮਾਜ ਸੇਵਾ ਕਰਨਾ ਨਸ਼ਿਆਂ ਦਾ ਵਿਰੋਧ ਕਰਨਾ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨਾ ਹੀ ਜਥੇਬੰਦੀ ਦਾ ਪ੍ਰਮੁੱਖ ਕਾਰਜ । ਇਸ ਲਈ ਸਾਫ਼ ਸੁਥਰੀ ਪ੍ਰੈਕਟਿਸ ਕਰਕੇ ਲੋਕਾ ਦੀ ਸੇਵਾ ਕੀਤੀ ਜਾਵੇ  ।  ਇਸ ਮੌਕੇ  ਬਲਾਕ ਬਲਾਚੌਰ ਦੇ ਚੇਅਰਮੈਨ ਡਾ.ਮਨੋਹਰ ਲਾਲ  ਟਕਾਰਲਾ ਨੇ ਪੰਜਾਬ ਸਰਕਾਰ ਮੰਗ ਕੀਤੀ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਦੀਆਂ ਮੰਗਾਂ  ਲੰਬੇ ਸਮੇਂ ਤੋਂ ਲਟਕ ਰਹੀਆਂ ਕਿਸੇ ਵੀ ਸਰਕਾਰ ਇਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ  ਮੌਜੂਦਾ ਸਰਕਾਰ ਨੇ ਵੀ ਸਾਡੇ ਨਾਲ   ਲੰਬੇ ਲੰਬੇ ਵਾਅਦੇ   ਵਾਅਦੇ ਕੀਤੇ ਸੀ ਜੋ ਕਿ ਪੰਜਾਬ ਭਰ ਵਿਚ ਸਵੈ ਰੁਜ਼ਗਾਰ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ  ਰਜਿਸਟਰਡ ਕੀਤਾ ਜਾਵੇ।ਪਿੰਡਾਂ ਵਿਚ ਪ੍ਰੈਕਟਿਸ ਕਰ ਰਹੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਪ੍ਰੈਕਟਿਸ ਦੇ  ਨਾਲ ਨਾਲ ਬੱਚਿਆਂ ਨੂੰ ਪ੍ਰਮਾਤਮਾ ਨਾਲ ਜੋੜਨ ਵਾਸਤੇ ਗੁਰਬਾਣੀ ਪੜ੍ਹਨ ਵਾਸਤੇ ਅਤੇ ਪੜ੍ਹਾਈ ਅਤੇ ਖੇਡਾਂ ਵਿੱਚ ਮਨ ਲਾਉਣ ਵਾਸਤੇ ਸੰਦੇਸ਼ ਦਿੱਤਾ ਜਾਵੇ  ।     ਮੀਟਿੰਗ ਵਿੱਚ ਮੌਜੂਦ ਡਾ ਬਲਵੰਤ ਰਾਮ , ਡਾ ਬਲਦੇਵ ਸਿੰਘ ,ਡਾ ਹਰਜਿੰਦਰ ਸਿੰਘ,  ਡਾ ਗਿਆਨ ਸਿੰਘ ,  ਡਾ ਸ਼ਮਸ਼ੇਰ , ਡਾ ਨਰੇਸ਼ , ਡਾ ਜਸਵੀਰ ,  ਡਾ ਪ੍ਰੇਮ , ਡਾ  ਨਿਧਾਨ ਸਿੰਘ ਗਊਸ਼ਾਲਾ ਵਾਲੇ  , ਡਾ ਜੋਸ਼ੀ , ਡਾ ਪ੍ਰਿਅੰਕਾ,  ਡਾ ਦਿਲਬਾਗ ਹੋਰ ਬਹੁਤ ਸਾਰੇ ਮੈਡੀਕਲ ਪ੍ਰੈਕਟੀਸ਼ਨਰ ਸ਼ਾਮਲ ਹੋਏ।

Related Articles

Leave a Reply

Your email address will not be published. Required fields are marked *

Check Also
Close